Essay on A visit to the Taj Mahal in Punjabi Language : In this article, we are providing ਤਾਜ ਮਹੱਲ ਦੀ ਯਾਤਰਾ ਲੇਖ for students. Punjabi Es...
Essay on A visit to the Taj Mahal in Punjabi Language: In this article, we are providing ਤਾਜ ਮਹੱਲ ਦੀ ਯਾਤਰਾ ਲੇਖ for students. Punjabi Essay/Paragraph on A visit to the Taj Mahal.
Punjabi Essay on “A visit to the Taj Mahal”, “ਤਾਜ ਮਹੱਲ ਦੀ ਯਾਤਰਾ ਲੇਖ”, Punjabi Essay for Class 5, 6, 7, 8, 9 and 10
ਇਤਿਹਾਸਕ ਸਥਾਨ ਦੀ ਯਾਤਰਾ ਤੋਂ ਸਾਨੂੰ ਵਾਪਰ ਚੁੱਕੀਆਂ ਘਟਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ । ਸੈਰ-ਸਪਾਟੇ ਵਿਦਿਆਰਥੀ ਜੀਵਨ ਵਿਚ ਵਿਸ਼ੇਸ਼ ਮਹਾਨਤਾ ਰਖਦੇ ਹਨ । ਇਤਿਹਾਸਕ ਸਥਾਨ ਦੀ ਯਾਤਰਾ ਨਾਲ ਸਾਡੇ ਗਿਆਨ ਵਿਚ ਵਾਧਾ ਹੁੰਦਾ ਹੈ ।
ਸਾਡੇ ਸਕੂਲ ਵਲੋਂ ਸਮਾਜਿਕ ਸਿੱਖਿਆ ਦੇ ਅਧਿਆਪਕ ਨੇ ਤਾਜ ਮਹਿਲ ਦੇਖਣ ਜਾਣ ਦਾ ਪ੍ਰੋਗਰਾਮ ਬਣਾਇਆ । ਉਹਨਾਂ ਦੇ ਨਾਲ 15 ਵਿਦਿਆਰਥੀ ਵੀ ਤਿਆਰ ਹੋ ਗਏ । ਸਾਰੇ ਵਿਦਿਆਰਥੀਆਂ ਨੇ ਆਪਣੇ ਮਾਤਾ-ਪਿਤਾ ਤੋਂ ਆਗਰਾ ਤਾਜ ਮਹਿਲ ਦੇਖਣ ਜਾਣ ਦੀ ਆਗਿਆ ਪ੍ਰਾਪਤ ਕਰ ਲਈ । ਖਾਣ-ਪੀਣ ਦੀਆਂ ਚੀਜ਼ਾਂ ਅਤੇ ਕੁੱਝ ਕਪੜੇ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਨਾਲ ਲਿਜਾਣ ਲਈ ਤਿਆਰ ਕਰ ਲਈਆਂ ।
ਅਗਲੇ ਦਿਨ ਅਸੀਂ ਸਾਰੇ ਆਪਣੇ ਅਧਿਆਪਕ ਨਾਲ ਸਟੇਸ਼ਨ ਉੱਤੇ ਪੁੱਜ ਗਏ । ਅਸੀਂ ਟਿਕਟਾਂ ਲੈ ਕੇ ਗੱਡੀ ਦੇ ਆਉਣ ਤੇ ਗੱਡੀ ਵਿਚ ਸਵਾਰ ਹੋ ਕੇ ਆਗਰੇ ਪਹੁੰਚ ਗਏ । ਗੱਡੀ ਤੋਂ ਉਤਰ ਕੇ ਅਸੀਂ ਖਾਣਾ ਖਾਣ ਲਈ ਇਕ ਹੋਟਲ ਵਿਚ ਗਏ ਖਾਣਾ ਖਾਣ ਪਿੱਛੇ ਅਸੀਂ ਤਾਜ ਮਹਿਲ ਦੇਖਣ ਲਈ ਇਕ ਟਾਂਗੇ ਵਿਚ ਸਵਾਰ ਹੋ ਗਏ ਅਤੇ ਤਾਜ ਮਹਿਲ ਪਹੁੰਚ ਗਏ ।
ਟਾਂਗਿਆਂ ਵਿਚੋਂ ਉਤਰ ਕੇ ਅਸੀਂ ਤਾਜ ਮਹਿਲ ਵਿਚ ਦਾਖਲ ਹੋਏ । ਤਾਜ ਮਹਿਲ ਸ਼ਾਹ ਜਹਾਨ ਨੇ ਆਪਣੀ ਬੇਗਮ ਮੁਮਤਾਜ ਮਹਿਲ ਦੀ ਯਾਦ ਵਿਚ ਬਣਵਾਇਆ ਸੀ। ਇਸ ਦਾ ਨਕਸ਼ਾ ਤੁਰਕੀ ਦੇ ਮੁਹੰਮਦ ਈਸਾ ਨੇ ਬਣਾਇਆ ਸੀ । ਇਹ ਭਾਰਤ ਦੇ ਇੰਜੀਨੀਅਰਾਂ ਦੇ ਕਮਾਲ ਦੀ ਮੂੰਹ ਬੋਲਦੀ ਤਸਵੀਰ ਹੈ । ਇਸ ਨੂੰ ਦੇਖ ਕੇ ਅੱਜ ਵੀ ਮਨੁੱਖ ਦਾ ਦਿਮਾਗ ਹੈਰਾਨ ਰਹਿ ਜਾਂਦਾ ਹੈ । ਅਸੀਂ ਇਕ ਸੁੰਦਰ ਦੋਰਵਾਜ਼ੇ ਰਾਹੀਂ ਤਾਜ ਮਹਿਲ ਵਿਚ ਦਾਖਲ ਹੋਏ । ਤਾਜ ਮਹਿਲ ਦਾ ਮੁੱਖ ਪ੍ਰਵੇਸ਼ ਸਥਾਨ ਲਾਲ ਪੱਥਰ ਦਾ ਬਣਿਆ ਹੋਇਆ ਹੈ । ਉਸ ਉੱਤੇ ਕੁਰਾਨ ਵਿਚੋਂ ਆਇਤਾਂ ਉੱਕਰੀਆਂ ਹੋਈਆਂ ਹਨ । ਇਸ ਦਰਵਾਜ਼ੇ ਦੇ ਅੱਗੇ ਇਕ ਸੁੰਦਰ ਬਾਗ਼ ਹੈ ਜਿਸ ਦੇ ਵਿਚਕਾਰ ਇਕ ਸੁੰਦਰ ਨਹਿਰ ਦੇ ਦੋਹੀਂ ਪਾਸੀਂ ਸੰਗਮਰਮਰ ਦੇ ਸੁੰਦਰ ਰਸਤੇ ਬਣੇ ਹੋਏ ਹਨ । ਨਹਿਰ ਦੇ ਦੋਵੇਂ ਪਾਸੇ ਤਿੱਖੇ ਨੋਕਦਾਰ ਸਰੂ ਦੇ ਰੁੱਖ ਹਨ । ਬਾਗ਼ ਵਿਚ ਘਾਹ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਕਿਸੇ ਨੇ ਵਧੀਆਂ ਕਾਲੀਨ ਵਿਛਾਇਆ ਹੋਇਆ ਹੋਵੇ ।
ਤਾਜ ਮਹਿਲ ਇਕ ਉੱਚੇ ਚਬੂਤਰੇ ਉੱਤੇ ਖੜ੍ਹਾ ਸੁੰਦਰ ਅਜੂਬਾ ਪ੍ਰਤੀਤ ਹੁੰਦਾ ਹੈ । ਚਬੂਤਰੇ ਦੇ ਚਾਰੋਂ ਕੋਨਿਆਂ ਤੇ ਚਾਰ ਸੁੰਦਰ ਮੀਨਾਰ ਹਨ । ਮੀਨਾਰ ਦੀ ਉਚਾਈ ਪੰਜਾਹ ਮੀਟਰ ਹੈ । ਇਹਨਾਂ ਮੀਨਾਰਾਂ ਵਿੱਚ ਘਿਰਿਆ ਹੋਇਆ ਇਕ ਗੁੰਬਦ ਵਾਲਾ ਮਕਬਰਾ ਹੈ । ਗੁੰਬਦ ਦੀਆਂ ਕੰਧਾਂ ਉਤੇ ਆਇਤਾਂ ਉੱਕਰੀਆਂ ਹੋਇਆਂ ਹਨ। ਤਾਜ ਮਹਿਲ ਦੇ ਮੁੱਖ ਪਰਵੇਸ਼ ਸਥਾਨ ਕੋਲੋਂ ਹੀ ਪੌੜੀਆਂ ਉਤਰ ਕੇ ਭੋਰੇ ਵਿਚ ਸ਼ਾਹ ਜਹਾਨ ਅਤੇ ਮੁਮਤਾਜ ਦੇ ਮਕਬਰਿਆਂ ਤੀਕ ਜਾਂਦੀਆਂ ਹਨ । ਸਾਹ ਜਹਾਨ ਦਾ ਮਕਬਰਾ ਔਰੰਗਜ਼ੇਬ ਨੇ ਬਣਵਾਇਆ ਸੀ । ਇਹਨਾਂ ਮਜ਼ਾਰਾਂ ਉੱਤੇ ਹਰ ਵੇਲੇ ਸਮਾਂ ਬਲਦੀ ਰਹਿੰਦੀ ਹੈ ਇਹ ਵੇਖ ਕੇ ਅਸੀ ਫਿਰ ਮੱਖਮਲੀ ਗਰਾਉਂਡ ਵਿਚ ਆ ਬੈਠੇ ।
ਅਸੀਂ ਆਲੇ-ਦੁਆਲੇ ਦੇ ਇਤਿਹਾਸਕ ਸਥਾਨ ਵੇਖੇ ਤੇ ਦੋ ਦਿਨ ਬਾਦ ਇਸ ਦੀਆਂ ਅਮਿੱਟ ਯਾਦਾਂ ਨਾਲ ਵਾਪਸ ਪਰਤ ਆਏ ।
COMMENTS