Essay on Rising Prices in Punjabi Language : In this article, we are providing ਮਹਿੰਗਾਈ ਦੀ ਸਮੱਸਿਆ ਤੇ ਪੰਜਾਬੀ ਲੇਖ for students. Punjabi Ess...
Punjabi Essay on "Rising Prices", “ਮਹਿੰਗਾਈ ਦੀ ਸਮੱਸਿਆ ਤੇ ਪੰਜਾਬੀ ਲੇਖ”, “Mehangai Di Samasya”, Punjabi Essay for Class 5, 6, 7, 8, 9 and 10
ਮਨੁੱਖ ਦੀ ਮੁੱਖ ਲੋੜ ਰੋਟੀ, ਕਪੜਾ ਅਤੇ ਮਕਾਨ ਹੈ । ਪਾਉਣ ਲਈ ਕੁਪੱੜਾ, ਖਾਣ ਲਈ ਰੋਟੀ ਅਤੇ ਰਹਿਣ ਲਈ ਮਕਾਨ ਮਿਲ ਜਾਵੇ ਤਾਂ ਮਨੁੱਖ ਦੇ ਸਾਰੇ ਝਗੜੇ ਮੁੱਕ ਜਾਂਦੇ ਹਨ । ਇਹਨਾਂ ਚੀਜ਼ਾਂ ਲਈ ਮੁੱਖ ਲੋੜ ਰੁਜ਼ਗਾਰ ਹੈ । ਇਹ ਬਿਲਕੁਲ ਠੀਕ ਹੈ ਕਿ ਮਹਿੰਗਾਈ ਵਿਸ਼ਵਵਿਆਪੀ ਸਮੱਸਿਆਂ ਹੈ । ਪਰ ਇਸ ਨੇ ਜੋ ਵਿਕਰਾਲ ਰੂਪ ਉੱਨਤ ਹੋ ਰਹੇ ਦੇਸ਼ਾਂ ਵਿਚ ਖਾਸ ਤੌਰ ਤੇ ਭਾਰਤ ਵਿਚ ਧਾਰਿਆ ਹੋਇਆ ਹੈ ਇਸ ਨੇ ਦੇਸ਼ ਦੀ ਆਰਥਿਕਤਾ ਅਸੰਭਵ ਬਣਾ ਦਿੱਤੀ ਹੈ । ਹਰੇਕ ਚੀਜ਼ ਅੱਗ ਦੇ ਭਾਅ ਵਿਕੀ ਹੈ | ਆਏ ਦਿਨ ਕੀਮਤਾਂ ਵਧਦੀਆਂ ਜਾ ਰਹੀਆਂ ਹਨ । ਕਈ ਲੋਕ ਆਖਦੇ ਹਨ ਕਿ ਉਨਤ ਹੋ ਰਹੇ ਦੇਸ਼ ਵਿਚ ਮਹਿੰਗਾਈ ਦਾ ਵਧਣਾ ਸੁਭਾਵਿਕ ਗੱਲ ਹੈ ਪਰ ਕਿਸੇ ਹੱਦ ਵਿਚ ਰਹਿ ਕੇ ਹੀ । ਸਾਡੇ ਦੇਸ਼ ਵਿਚ ਬਹੁ-ਗਿਣਤੀ ਵਿੱਚ ਲੋਕ ਜੀਵਨ ਦੀਆਂ ਮੁੱਢਲੀਆਂ ਲੋੜਾਂ ਪ੍ਰਾਪਤ ਕਰਨ ਤੋਂ ਵੀ ਅਸਮੱਰਥ ਹਨ । ਅਜਿਹੀ ਅਵਸਥਾ ਵਿਚ ਸਾਨੂੰ ਵਧਦੀ ਮਹਿੰਗਾਈ ਅਤੇ ਇਸ ਦੇ ਕਾਰਨਾਂ ਨੂੰ ਸਮਝ ਕੇ ਇਹਨਾਂ ਨੂੰ ਦੂਰ ਕਰਨ ਦੇ ਉਪਾਵਾਂ ਵੱਲ ਧਿਆਨ ਦੇਣ ਦੀ ਲੋੜ ਹੈ ।
ਮਹਿੰਗਾਈ ਦਾ ਮੁੱਖ ਕਾਰਣ ਚੀਜ਼ਾਂ ਦੀ ਘੱਟ ਪੈਦਾਵਾਰ ਹੈ । ਘੱਟਪੈਦਾਵਾਰ ਚੀਜ਼ਾਂ ਦੀ ਬਹੁਤੀ ਮੰਗ ਹੋਣ ਕਾਰਨ ਉਸ ਦੇ ਭਾਅ ਵੱਧ ਜਾਂਦੇ ਹਨ । ਅਸੀਂ ਭਾਵੇਂ ਉਪਜ ਵਿਚ ਵਾਧਾ ਕਰ ਰਹੇ ਹਾਂ ਪਰ ਵਧਦੀ ਆਬਾਦੀ ਇਸ ਦੀ ਪੇਸ਼ ਨਹੀਂ ਜਾਣ ਦਿੰਦੀ । ਹਰ ਸਾਲ ਲੱਖਾਂ ਨਵੇਂ ਮੂੰਹ ਇਹਨਾਂ ਚੀਜ਼ਾਂ ਨੂੰ ਖਾਣ ਵਾਲੇ ਸਾਡੀ ਧਰਤੀ ਤੇ ਜਨਮ ਧਾਰ ਲੈਂਦੇ ਹਨ ।
ਚੀਜ਼ਾਂ ਦੀ ਬਲੈਕ ਤੇ ਵਧਦਾ ਹੋਇਆ ਭ੍ਰਿਸ਼ਟਾਚਾਰ ਵੀ ਮਹਿੰਗਾਈ ਦਾ ਇਕ ਮੁੱਖ ਕਾਰਨ ਹੈ । ਕਈ ਵਾਰ ਕਿਸੇ ਪ੍ਰਾਂਤ ਵਿਚ ਹੜ ਆ ਜਾਂਦਾ ਹੈ । ਜਿਵੇਂ ਪਿੱਛੇ ਜਿਹੇ ਪੰਜਾਬ ਵਿਚ ਹੜਾਂ ਨਾਲ ਤਬਾਹੀ ਹੋਈ ਸੀ ਜਾਂ ਕਾਲ ਪੈ ਜਾਂਦਾ ਹੈ ਜਾਂ ਕੋਈ ਹੋਰ ਕੁਦਰਤ ਵਲੋਂ ਕਰੋਪੀ ਆ ਜਾਂਦੀ ਹੈ ਜਿਸ ਕਾਰਨ ਚੀਜ਼ਾਂ ਦੀ ਥੁੜ ਹੋ ਜਾਦੀ ਹੈ ਅਤੇ ਭਾਅ ਵੱਧ ਜਾਂਦੇ ਹਨ । ਜਿਵੇਂ ਆਲੂਆਂ ਦਾ ਮੁੱਲ ਅੱਠ ਰੁਪਏ ਕਿਲੋ ਕਈ ਵਾਰ ਹੋ ਜਾਂਦਾ ਹੈ । ਚੀਜ਼ਾਂ ਦੀਆਂ ਕੀਮਤਾਂ ਤਾਂ ਵੱਧ ਜਾਂਦੀਆਂ ਹਨ, ਪਰ ਤਨਖ਼ਾਹ ਨਹੀਂ ਵਧਦੀ ਅਤੇ ਜੇਕਰ ਵੱਧਦੀ ਹੈਂ ਤਾਂ ਕੀਮਤਾਂ ਦੇ ਵਾਧੇਅਨੁਪਾਤ ਨਾਲ ਨਹੀਂ ਵਧਦੀ ।
ਨਿਰਸੰਦੇਹ ਮਹਿੰਗਾਈ ਦਿਨ ਪ੍ਰਤੀ ਦਿਨ ਭਿਆਨਕ ਰੂਪ ਧਾਰਦੀ ਜਾ ਰਹੀ ਹੈ । ਸੋ ਇਸ ਤੇ ਕਾਬੂ ਪਾਉਣ ਲਈ ਸਰਕਾਰ ਅਤੇ ਲੋਕਾਂ ਨੂੰ ਆਪਸੀ ਤਾਲ ਮੇਲ ਪੈਦਾ ਕਰਕੇ ਠੋਸ ਕਦਮ ਚੁੱਕਣੇ ਚਾਹੀਦੇ ਹਨ । ਸਾਡੀ ਸਰਕਾਰ ਨੇ ਖੁਰਾਕ ਦੀ ਉਪਜ ਵਿਚ ਸ਼ਲਾਘਾਯੋਗ ਕੰਮ ਕੀਤਾ ਵੀ ਹੈ । ਇਹ ਸਭ ਕੁੱਝ ਵੱਧਦੀ ਜੰਨ-ਸੰਖਿਆ ਸਾਹਮਣੇ ਨਾਕਾਮ ਹੋ ਜਾਂਦਾ ਹੈ । ਇਸ ਲਈ ਸੰਤਾਨ ਸੰਜਮ ਵਲ ਖ਼ਾਸ ਧਿਆਨ ਦੇਣ ਦੀ ਲੋੜ ਹੈ ।
ਵਾਸਤਵ ਵਿਚ ਸਰਕਾਰ ਨੂੰ ਕਰਮਚਾਰੀਆਂ ਨੂੰ ਅਸਥਾਈ ਸਹਾਇਤਾ ਦੇਣ ਦੀ ਥਾਂ ਕੀਮਤਾਂ ਘਟਾਉਣ ਵੱਲ ਹੀ ਧਿਆਨ ਦੇਣਾ ਚਾਹੀਦਾ ਹੈ। ਅੰਤ ਵਿਚ ਅਸੀਂ ਆਖ ਸਕਦੇ ਹਾਂ ਕਿ ਮਹਿੰਗਾਈ ਇਕ ਭਿਆਨਕ ਸਮੱਸਿਆ ਹੈ । ਜੇਕਰ ਇਹ ਹੱਲ ਨਾ ਕੀਤੀ ਗਈ ਤਾਂ ਦੇਸ਼ ਲਈ ਬੜੀ ਹਾਨੀਕਾਰਕ ਸਿੱਧ ਹੋ ਸਕਦੀ ਹੈ ।
COMMENTS