Essay on The Importance of Exercise in Punjabi Language : In this article, we are providing ਕਸਰਤ ਦੇ ਲਾਭ ਤੇ ਲੇਖ for students. Punjabi Ess...
Essay on The Importance of Exercise in Punjabi Language: In this article, we are providing ਕਸਰਤ ਦੇ ਲਾਭ ਤੇ ਲੇਖ for students. Punjabi Essay/Paragraph on Kasrat da Mahatva.
Punjabi Essay on "The Importance of Exercise", “ਕਸਰਤ ਦੇ ਲਾਭ ਤੇ ਲੇਖ”, “Kasrat da Mahatva”, Punjabi Essay for Class 5, 6, 7, 8, 9 and 10
ਕਸਰਤ ਦਾ, ਸਾਡੇ ਜੀਵਨ ਵਿਚ ਵਿਸ਼ੇਸ਼ ਮਹੱਤਵ ਹੈ । ਜੇਕਰ ਅਸੀਂ ਜੀਵਨ ਵਿਚ ਸੁੱਖੀ ਬਣਨਾ ਚਾਹੁੰਦੇ ਹਾਂ ਅਤੇ ਦੁੱਖਾਂ ਨੂੰ ਆਪਣੇ ਤੋਂ ਦੂਰ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਕਸਰਤ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ । ਜੀਵਨ ਵਿਚ ਸਰੀਰਕ ਅਤੇ ਮਾਨਸਿਕ ਸੁੱਖ-ਦੁੱਖ ਆਉਂਦੇ ਰਹਿੰਦੇ ਹਨ ।
ਮਨ ਨੂੰ ਸੁੱਖੀ ਰੱਖਣ ਦੇ ਲਈ , ਤਨ ਨੂੰ ਚੁਸਤ ਰੱਖਣਾ ਜ਼ਰੂਰੀ ਹੈ । ਸਰੀਰ ਦੇ ਸਾਰੇ ਕੰਮਾਂ ਨੂੰ ਠੀਕ ਤਰ੍ਹਾਂ ਕਰਨ ਲਈ ਕਸਰਤ ਬਹੁਤ
ਲਾਭਦਾਇਕ ਸਾਬਤ ਹੁੰਦੀ ਹੈ । ਕੰਮ ਕਰਨ ਦੇ ਲਈ ਸਰੀਰ ਨੂੰ ਠੀਕ-ਠਾਕ ਅਤੇ ਸਿਹਤਮੰਦ ਬਣਾਉਣ ਲਈ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ ।
ਖੇਡਾਂ ਦੀ ਕਸਰਤ ਦਾ ਇਕ ਰੂਪ ਹਨ । ਖੇਡਾਂ ਸਾਨੂੰ ਸਿਹਤਮੰਦ ਬਣਾਉਂਦੀਆਂ ਹਨ । ਖੇਡਾਂ ਵਿਚ ਭਾਗ ਲੈਣ ਨਾਲ ਸਾਡੀਆਂ ਮਾਸ ਪੇਸ਼ੀਆਂ ਮਜ਼ਬੂਤ ਬਣਦੀਆਂ ਹਨ । ਇਸ ਨਾਲ ਖੂਨ ਦਾ ਸੰਚਾਰ ਬਣਦਾ ਹੈ । ਕਿਹਾ ਗਿਆ ਕਿ ਸਿਹਤਮੰਦ ਸਰੀਰ ਵਿਚ ਹੀ ਸਿਹਤਮੰਦ ਦਿਮਾਗ ਹੁੰਦਾ ਹੈ । ਇਸ ਪ੍ਰਕਾਰ ਅਸੀਂ ਖੇਡਾਂ ਨਾਲ ਸਿਹਤਮੰਦ ਸਰੀਰ ਦੇ ਨਾਲ ਨਾਲ ਦਿਮਾਗ਼ ਦੇ ਵੀ ਮਾਲਿਕ ਬਣਦੇ ਹਾਂ। ਕਸਰਤ ਕਰਨ ਨਾਲ ਸਾਡੀ ਪਾਚਨ ਸ਼ਕਤੀ ਵਧਦੀ ਹੈ । ਕਸਰਤ ਕਰਨ ਵਾਲੇ ਦੇ ਨੇੜੇ ਰੋਗ ਨਹੀਂ ਆਉਂਦਾ ।
ਸਾਡੇ ਪ੍ਰਾਚੀਨ ਸਮੇਂ ਵਿਚ ਰਿਸ਼ੀਆਂ-ਮੁਨੀਆਂ ਨੇ ਕਸਰਤ ਅਤੇ ਯੋਗ ਆਸਣ ਤੇ ਬਹੁਤ ਜ਼ੋਰ ਦਿੱਤਾ । ਉਹਨਾਂ ਨੇ ਕਸਰਤ ਅਤੇ ਯੋਗ ਦੇ ਕਈ ਆਸਣ ਦੱਸੇ ਇਹਨਾਂ ਆਸਣਾਂ ਦਾ ਗਿਆਨ ਉਹਨਾਂ ਨੇ ਲਿਖਤ ਅਤੇ ਮੌਖਿਕ ਰੂਪ ਵਿਚ ਮਨੁੱਖਾਂ ਨੂੰ ਦਿੱਤਾ । ਰੋਜ਼ਾਨਾ ਕਸਰਤ ਕਰਨ ਵਾਲੇ ਵਿਅਕਤੀ ਨੂੰ ਜਲਦੀ ਬੁਢਾਪਾ ਨਹੀਂ ਆਉਂਦਾ ।
ਬੱਚਿਆਂ ਨੂੰ ਬਚਪਨ ਤੋਂ ਹੀ ਕਸਰਤ ਬਾਰੇ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਬਚਪਨ ਤੋਂ ਹੀ ਇਸ ਦਾ ਅਭਿਆਸ ਕਰਵਾਉਣਾ ਚਾਹੀਦਾ ਹੈ । ਨੌਜਵਾਨਾਂ ਨੂੰ ਸਭ ਤਰ੍ਹਾਂ ਦੀਆਂ ਖੇਡਾਂ ਵਿਚ ਭਾਗ ਲੈਣਾ ਚਾਹੀਦਾ ਹੈ । ਕਸਰਤ ਨੂੰ ਆਪਣੀ ਉਮਰ ਅਤੇ ਭਾਰ ਦੇ ਅਨੁਸਾਰ ਕਰਨਾ ਚਾਹੀਦਾ ਹੈ । ਕਸਰਤ ਕਰਨ ਤੋਂ ਬਾਅਦ ਸੰਤੁਲਿਤ ਭੋਜਨ ਕਰਨਾ ਚਾਹੀਦਾ ਹੈ ।
ਕਸਰਤ ਤੋਂ ਦੂਰ ਭੱਜਣ ਵਾਲਾ ਵਿਅਕਤੀ ਰੋਗੀ ਹੋ ਜਾਂਦਾ ਹੈ । ਉਸ ਦਾ ਸਰੀਰ ਬੇਡੋਲ ਹੋ ਜਾਂਦਾ ਹੈ । ਉਸ ਦੀ ਪਾਚਨ ਸ਼ਕਤੀ ਖ਼ਰਾਬ ਹੋ ਜਾਂਦੀ ਹੈ । ਉਹ ਸੁਭਾਅ ਤੋਂ ਚਿੜਚਿੜਾ ਅਤੇ ਗੁਸੈਲ ਹੋ ਜਾਂਦਾ ਹੈ । ਉਸ ਨੂੰ ਜੀਵਨ ਵਿਚੋਂ ਆਨੰਦ ਨਹੀਂ ਮਿਲਦਾ ਅਤੇ ਉਹ ਜੀਵਨ ਨੂੰ ਭਾਰ ਸਮਝਣ ਲੱਗਦਾ ਹੈ । ਅਜਿਹਾ ਵਿਅਕਤੀ ਆਪ ਤਾਂ ਜੀਵਨ ਵਿਚ ਦੁੱਖ ਪਾਉਂਦਾ ਹੈ ।
ਅੰਤ ਵਿਚ ਕਿਹਾ ਜਾ ਸਕਦਾ ਹੈ ਕਿ ਸਾਨੂੰ ਜੀਵਨ ਵਿਚ ਕਸਰਤ ਦੇ ਲਾਭਾਂ ਨੂੰ ਸਮਝ ਕੇ ਇਸ ਨੂੰ ਆਪਣੇ ਜੀਵਨ ਦਾ ਅੰਗ ਬਣਾ ਲੈਣਾ ਚਾਹੀਦਾ ਹੈ । ਕਸਰਤ ਜੀਵਨ ਦਾ ਵਰਦਾਨ ਹੈ । ਇਸ ਨਾਲ ਸਰੀਰ ਵਿਚ ਬਲ ਦਾ ਵਾਧਾ ਹੁੰਦਾ ਹੈ । ਬਿਮਾਰ ਸਰੀਰ ਜੀਵਨ ਨੂੰ ਸਾਰੇ ਪ੍ਰਕਾਰ ਦੇ ਸੁੱਖਾਂ ਤੋਂ ਵੰਚਿਤ ਕਰ ਦਿੰਦਾ ਹੈ ।
This is very good essay but I need 1 to 10 lines on the importance of exercise in punjabi.
ReplyDelete