Essay on Dowry System in Punjabi Language : In this article, we are providing ਦਾਜ ਦੀ ਸਮੱਸਿਆ ਤੇ ਲੇਖ for students. Daj Di Samasya Lekh Pun...
Punjabi Essay on "Dowry System", “ਦਾਜ ਦੀ ਸਮੱਸਿਆ ਤੇ ਲੇਖ”, “Daj Di Samasya Lekh Punjabi Vich”, Essay for Class 5, 6, 7, 8, 9 and 10
ਵਿਆਹ ਸਮੇਂ, ਧੀਆਂ ਦੇ ਮਾਪੇ ਆਪਣੀ ਇੱਛਾ ਅਨੁਸਾਰ ਧੀ ਨੂੰ ਸੁਗਾਤ ਵਜੋਂ ਕੱਪੜੇ, ਗਹਿਣੇ ਅਤੇ ਘਰੇਲੂ ਵਰਤੋਂ ਵਿਚ ਆਉਣ ਵਾਲਾ ਸਾਮਾਨ ਆਦਿ ਪ੍ਰਾਚੀਨ ਕਾਲ ਤੋਂ ਹੀ ਦਿੰਦੇ ਆ ਰਹੇ ਹਨ । ਇਸ ਰਿਵਾਜ ਜਾਂ ਪ੍ਰਥਾ ਨੂੰ 'ਦਾਜ' ਦਾ ਨਾਂ ਦਿੱਤਾ ਜਾਂਦਾ ਹੈ । ਪਰ ਅਜੋਕੇ ਸਮੇਂ ਵਿਚ ਇਹ ਸੁਗਾਤ ਨਾ ਰਹਿ ਕੇ ਇਕ ਸਮਾਜਿਕ ਕਲੰਕ, ਕੋਹੜ ਅਤੇ ਭਿਆਨਕ ਸਮੱਸਿਆ ਬਣ ਗਈ ਹੈ। ਹੁਣ ਇਸ ਦੇ ਅਨੇਕਾਂ ਭਿਆਨਕ ਅਤੇ ਵਿਕਰਾਲ ਰੂਪ ਸਾਹਮਣੇ ਆਏ ਹਨ ਜਿਸ ਨੇ ਮਾਨਵੀ ਕਦਰਾਂ ਕੀਮਤਾਂ ਗੁਆ ਦਿੱਤੀਆਂ ਹਨ। ਵਿਆਹ ਜਿਸ ਨੂੰ ਦੋ ਰੂਹਾਂ ਦਾ ਮੇਲ ਆਖਿਆ ਜਾਂਦਾ ਹੈ, ਹੁਣ ਇਕ ਦਿਖਾਵਾ, ਅਡੰਬਰ ਅਤੇ ਇਕ ਸੌਦੇਬਾਜ਼ੀ ਬਣ ਕੇ ਰਹਿ ਗਿਆ ਹੈ ।
ਸਭ ਤੋਂ ਪਹਿਲਾਂ ਰਾਜੇ, ਮਹਾਰਾਜੇ ਆਪਣੀਆਂ ਲੜਕੀਆਂ ਦਾ • ਸੁਅੰਬਰ ਰਚਾ ਕੇ ਉਹਨਾਂ ਨੂੰ ਦਾਜ ਦਿਆ ਕਰਦੇ ਸਨ । ਗ਼ਰੀਬ ਅਤੇ ਪਛੜੇ ਲੋਕ ਇਸ ਨੂੰ ਨਹੀਂ ਅਪਣਾਉਂਦੇ ਸਨ। ਇਸ ਤੋਂ ਮਗਰੋਂ ਇਹ ਪ੍ਰਥਾ ਦਰਬਾਰੀਆਂ ਅਤੇ ਵਪਾਰਿਆਂ ਵਿਚ ਆਈ ਅਤੇ ਫੇਰ ਸਾਰੇ ਸਮਾਜ ਵਿਚ ਪ੍ਰਚਲਿਤ ਹੋ ਗਈ । ਸ਼ਾਦੀ ਦੇ ਮੌਕੇ ਤੇ ਧੀ ਨੂੰ ਕੁੱਝ ਤਾਂ ਦੇ ਕੇ ਮਦਦ ਕੀਤੀ ਜਾਂਦੀ ਸੀ, ਕਿਉਂਕਿ ਧੀ ਜਾਇਦਾਦ ਦੀ ਹਿੱਸੇਦਾਰ ਨਹੀਂ ਸੀ ਹੁੰਦੀ । ਪਰ ਦਾਜ ਨੇ ਜੋ ਆਧੁਨਿਕ ਰੂਪ ਧਾਰਨ ਕੀਤਾ ਹੋਇਆ ਹੈ, ਇਸ ਦਾ ਆਰੰਭ ਭਾਰਤ ਵਿਚ ਸਭ ਤੋਂ ਪਹਿਲਾਂ ਪੜ੍ਹੇ-ਲਿਖੇ ਲੋਕਾਂ ਵੱਲੋਂ ਮੋਟਰਾਂ-ਕਾਰਾਂ, ਸਕੂਟਰ ਅਤੇ ਹਜ਼ਾਰਾਂ ਰੁਪਏ ਆਦਿ ਨਕਦ ਲੈਣ ਦੀ ਮੰਗ ਨਾਲ ਹੋਇਆ ।
ਅੱਜ ਦਾਜ ਦਾ ਮਤਲਬ ਕੁੱਝ ਬਰਤਨ, ਕੱਪੜੇ ਅਤੇ ਗਹਿਣਿਆਂ ਤਕ ਹੀ ਸੀਮਤ ਨਹੀਂ ਹੈ, ਸਗੋਂ ਦਾਜ ਦਾ ਭਾਵ ਹਜ਼ਾਰਾਂ ਰੁਪਏ ਨਕਦ, ਕਾਰ, ਸਕੂਟਰ, ਟੈਲੀਵਿਜ਼ਨ ਅਤੇ ਹੋਰ ਕੀਮਤੀ ਸਾਮਾਨ ਆਦਿ ਤੋਂ ਲਿਆ ਜਾਂਦਾ ਹੈ । ਇਸੇ ਲਈ ਦਾਜ ਗਰੀਬ ਸਮਾਜ ਲਈ ਇਕ ਸਮੱਸਿਆ ਬਣ ਕੇ ਰਹਿ ਗਿਆ ਹੈ । ਲੜਕੇ ਵਾਲੇ ਅੱਜ ਲੜਕੀ ਦੀ ਖੂਬਸੂਰਤੀ, ਵਿੱਦਿਅਕ ਯੋਗਤਾ ਜਾਂ ਲਿਆਕਤ ਨਹੀਂ ਦੇਖਦੇ ਸਗੋਂ ਦਾਜ ਦਾ ਲੈਣ ਦੇਣ ਦੇਖਦੇ ਹਨ । ਅਮੀਰ ਮਾਪੇ ਤਾਂ ਆਪਣੀ ਅਮੀਰੀ ਦਾ ਇਸ ਰਾਹੀਂ ਵਿਖਾਵਾ ਕਰਦੇ ਹਨ । ਗ਼ਰੀਬ ਮਾਂ ਬਾਪ ਦਾਜ ਨਹੀਂ ਦੇ ਸਕਦੇ, ਪਰ ਉਹਨਾਂ ਨੂੰ ਹਰ ਕੀਮਤ ਤੇ ਦੇਣਾ ਪੈਂਦਾ ਹੈ । ਇਸ ਲਈ ਉਹ ਨੱਕ ਰੱਖਣ ਦੀ ਖ਼ਾਤਰ ਵਿਆਜ ਪੈਸਾ ਲੈ ਕੇ ਆਪਣੀ ਧੀ ਨੂੰ ਸਹੁਰੇ ਘਰ-ਤੋਰਦੇ ਹਨ । ਜੇ ਮਾਂ ਬਾਪ ਦਾਜ ਨਹੀਂ ਦੇ ਸਕਦੇ ਉਹ ਆਪਣੀਆਂ ਧੀਆਂ ਦੁਹਾਜੂ ਨਾਲ ਵਿਆਹੁਣੀਆਂ ਪੈਂਦੀਆਂ ਹਨ।
ਭਾਵੇਂ ਸਰਕਾਰ ਨੇ ਇਸ ਬੁਰਾਈ ਨੂੰ ਦੂਰ ਕਰਨ ਲਈ ਅਨੇਕਾਂ ਯਤਨ ਕੀਤੇ ਹਨ. ਕਾਨੂੰਨ ਬਣਾਏ ਹਨ ਅਤੇ ਸਰਕਾਰ ਵਲੋਂ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਕਿ ਦਹੇਜ ਲੈਣਾ ਅਤੇ ਦੇਣਾ ਹੋਵੇ ਜੁਰਮ ਹੈ । ਪਰ ਇਸ ਬੁਰਾਈ ਨੂੰ ਦੂਰ ਕਰਨ ਵਿਚ ਅਜ ਦੇ ਨੌਜਵਾਨ ਪੀੜੀ ਨੂੰ ਅੱਗੇ ਆਉਣਾ ਚਾਹੀਦਾ ਹੈ ਕਿ ਉਹ ਨਾ ਦਹੇਜ ਲੈਣਗੇ ਅਤੇ ਨਾ ਦੇਣਗੇ । ਤਾਂ ਹੀ ਇਸ ਸਮਾਜ ਦੀ ਬੁਰਾਈ ਦਾ ਅੰਤ ਹੋਵੇਗਾ ।
ਸਮਾਜ ਦੇ ਹਰ ਹਿੱਸੇ ਨੂੰ ਇਸ ਦੇ ਵਿਰੁੱਧ ਅੰਦੋਲਨ ਅਤੇ ਪ੍ਰਚਾਰ ਕਰਨਾ ਚਾਹੀਦਾ ਹੈ ਤਾਂਕਿ ਇਸ ਬੁਰਾਈ ਨੂੰ ਖਤਮ ਕੀਤਾ ਜਾ ਸਕੇ ।
COMMENTS